HomeInternationalCanada News: Canada...

Canada News: Canada ‘ਚ ਪੰਜਾਬੀ Students ‘ਤੇ ਵੱਡਾ ਸੰਕਟ! 500 Students ‘ਤੇ ਦੇਸ਼ ਨਿਕਾਲੇ ਦਾ ਖ਼ਤਰਾ

Canada News: ਜੇ ਤੁਹਾਡਾ ਬੱਚਾ ਕੈਨੇਡਾ ਵਿੱਚ ਪੜ੍ਹ ਰਿਹਾ ਹੈ ਜਾਂ ਤੁਸੀਂ ਵੀ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਕੈਨੇਡਾ ਵਿੱਚ ਲਗਭਗ 500 ਪੰਜਾਬੀ ਵਿਦਿਆਰਥੀਆਂ ‘ਤੇ ਦੇਸ਼ ਨਿਕਾਲੇ ਦਾ ਖ਼ਤਰਾ ਮੰਡਰਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਲਈ ਅਰਜ਼ੀਆਂ ਰੱਦ ਹੋਣ ਤੋਂ ਬਾਅਦ ਉਨ੍ਹਾਂ ਦਾ ਭਵਿੱਖ ਅਣਿਸ਼ਚਿਤ ਹੋ ਗਿਆ ਹੈ। ਇਸੇ ਮਾਮਲੇ ਨੂੰ ਲੈ ਕੇ ਕਰੀਬ 1,000 ਭਾਰਤੀ ਵਿਦਿਆਰਥੀ ਪਿਛਲੇ ਤਿੰਨ ਹਫ਼ਤਿਆਂ ਤੋਂ ਕੈਲਗਰੀ, ਅਲਬਰਟਾ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਮੀਂਹ ਹੋਵੇ, ਤੇਜ਼ ਧੁੱਪ ਹੋਵੇ ਜਾਂ ਖਰਾਬ ਮੌਸਮ… ਵਿਦਿਆਰਥੀ ਸੜਕਾਂ ‘ਤੇ ਡਟੇ ਹੋਏ ਹਨ ਅਤੇ ਕੈਨੇਡੀਅਨ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ।

Mawan Dhiyan Satkar Yojana Registration: ਪੰਜਾਬ ਦੀਆਂ ਇਨ੍ਹਾਂ ਲੱਖਾਂ ਔਰਤਾਂ ਦੇ ਖਾਤਿਆਂ ਵਿੱਚ ਨਹੀਂ ਆਉਣਗੇ 3,000 ਅਤੇ 4,500 ਰੁਪਏ

ਮਾਮਲਾ ਇੱਥੇ ਹੀ ਨਹੀਂ ਰੁਕਿਆ। 29 ਜੁਲਾਈ ਤੋਂ ਕੁਝ ਵਿਦਿਆਰਥੀਆਂ ਨੇ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਕੈਨੇਡਾ ਆ ਕੇ ਦਾਖਲਾ ਲਿਆ ਸੀ, ਉਸ ਸਮੇਂ ਦਿੱਤੇ ਗਏ ਨਿਯਮਾਂ ਅਤੇ ਭਰੋਸੇ ਦੇ ਆਧਾਰ ‘ਤੇ ਉਨ੍ਹਾਂ ਨੇ ਲੱਖਾਂ ਰੁਪਏ ਖ਼ਰਚ ਕਰਕੇ ਪੜ੍ਹਾਈ ਪੂਰੀ ਕੀਤੀ। ਪਰ ਹੁਣ ਉਨ੍ਹਾਂ ਦੇ ਕੋਰਸਾਂ ਨੂੰ ਨਾਨ-ਕ੍ਰੈਡਿਟੇਬਲ ਦੱਸ ਕੇ ਵਰਕ ਪਰਮਿਟ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਦਾ ਦਾਅਵਾ ਹੈ ਕਿ ਕਈ ਪਰਿਵਾਰ ਭਾਰੀ ਕਰਜ਼ੇ ਹੇਠ ਹਨ। ਕਈ ਵਿਦਿਆਰਥੀ, ਖ਼ਾਸ ਕਰਕੇ ਕੁੜੀਆਂ, ਮਾਨਸਿਕ ਦਬਾਅ ਅਤੇ ਡਿਪਰੈਸ਼ਨ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਦੀ ਮੰਗ ਹੈ ਕਿ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਉਨ੍ਹਾਂ ਦੇ ਕੇਸਾਂ ਦੀ ਦੁਬਾਰਾ ਸਮੀਖਿਆ ਕਰਨ ਅਤੇ ਉਨ੍ਹਾਂ ਨੂੰ ਉੱਥੇ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ।

PM Fasal Bima Yojana: ਕਿਸਾਨਾਂ ਲਈ ਵੱਡੀ ਰਾਹਤ! ਫਸਲ ਬੀਮੇ ਦੀ ਆਖ਼ਰੀ ਤਾਰੀਖ ਵਧੀ, ਹੁਣ 16 ਅਗਸਤ ਤੱਕ ਕਰੋ ਅਪਲਾਈ

ਉੱਥੇ ਹੀ ਕੈਨੇਡੀਅਨ ਸਰਕਾਰ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਉਹ ਸਿੱਧੇ ਤੌਰ ‘ਤੇ ਸੰਬੰਧਿਤ ਕਾਲਜ ਨੂੰ ਫਰਜ਼ੀ ਨਹੀਂ ਕਹਿ ਰਹੇ, ਪਰ ਇਹ ਸੰਭਵ ਹੈ ਕਿ ਸੰਸਥਾ ਨੇ ਸਥਾਈ ਨਿਵਾਸ (PR) ਦੀਆਂ ਸੰਭਾਵਨਾਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਹੋਵੇ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਜਾਵੇਗੀ ਅਤੇ ਜਿਨ੍ਹਾਂ ਕੋਲ PR ਨਹੀਂ ਹੋਵੇਗੀ, ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਪੈ ਸਕਦਾ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ—ਕੀ ਕੈਨੇਡੀਅਨ ਸਰਕਾਰ ਇਨ੍ਹਾਂ ਵਿਦਿਆਰਥੀਆਂ ਦੀ ਅਪੀਲ ਸੁਣੇਗੀ? ਜਾਂ ਸੈਂਕੜੇ ਪੰਜਾਬੀ ਵਿਦਿਆਰਥੀਆਂ ਨੂੰ ਵਾਪਸ ਭਾਰਤ ਆਉਣਾ ਪਵੇਗਾ?

Get notified whenever we post something new!

spot_img

Create a website from scratch

Just drag and drop elements in a page to get started with Newspaper Theme.

Continue reading

Web series : ਵੈੱਬ ਸੀਰੀਜ਼ ‘ਆਪ੍ਰੇਸ਼ਨ ਸਫੇਦ ਸਾਗਰ’ ਦਾ ਗਾਣਾ ‘ਦਿਲਵਾਲੇ ਦਿਲਸਾਜ਼ ਪਰਿੰਦੇ’ ਰਿਲੀਜ਼

Web series : ਫਿਲਮ ‘ਆਪ੍ਰੇਸ਼ਨ ਸਫੇਦ ਸਾਗਰ’ ਦੇ ਲਾਂਚ ਤੋਂ ਪਹਿਲਾਂ ਨੈੱਟਫਲਿਕਸ ਨੇ ਟੀ-ਸੀਰੀਜ਼ ਵੱਲੋਂ ਪੇਸ਼ ‘ਦਿਲਵਾਲੇ ਦਿਲਸਾਜ਼ ਪਰਿੰਦੇ’ ਰਿਲੀਜ਼ ਕੀਤਾ ਹੈ, ਜੋ ਸੀਰੀਜ਼ ਦੇ ਕੇਂਦਰ ਵਿਚ ਮੌਜੂਦ ਭਾਰਤੀ ਹਵਾਈ ਫੌਜ ਦੇ ਨੌਜਵਾਨ ਪਾਇਲਟਾਂ ਦੀ ਹਿੰਮਤ ਤੇ ਜਜ਼ਬੇ ਨੂੰ...

IPL News: RCB ਨੇ ਰਚਿਆ ਨਵਾਂ ਇਤਿਹਾਸ! 300 ਮਿਲੀਅਨ ਡਾਲਰ ਤੋਂ ਵੱਧ ਬ੍ਰਾਂਡ ਵੈਲਯੂ ਵਾਲੀ ਪਹਿਲੀ IPL ਟੀਮ ਬਣੀ

IPL News: ਰਾਇਲ ਚੈਲੇਂਜਰਜ਼ ਬੰਗਲੌਰ ਯਾਨੀ RCB ਨੇ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਮੈਦਾਨ 'ਤੇ ਲਗਾਤਾਰ IPL 2025 ਅਤੇ 2026 ਦਾ ਖਿਤਾਬ ਜਿੱਤਣ ਤੋਂ ਬਾਅਦ ਹੁਣ RCB ਨੇ ਵਪਾਰਕ ਦੁਨੀਆ ਵਿੱਚ ਵੀ ਇਤਿਹਾਸ ਰਚ ਦਿੱਤਾ...

Sports News: 17 ਸਾਲਾ ਕ੍ਰਿਕਟਰ ਨੇ ਜੀਵਨ ਲੀਲਾ ਕੀਤੀ ਸਮਾਪਤ, ਟੀਮ ‘ਚ ਚੋਣ ਨਾ ਹੋਣ ਕਰਕੇ ਲਿਆ ਇਹ ਵੱਡਾ ਕਦਮ

Sports News: ਮਹਾਰਾਸ਼ਟਰ ਦੇ ਨਾਗਪੁਰ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 17 ਸਾਲਾ ਨੌਜਵਾਨ ਕ੍ਰਿਕਟਰ ਅਦਿਤੀ ਮੋਰੇਸ਼ਵਰ ਚੌਕਾਂਡੇ ਦੀ ਮੌਤ ਹੋ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਮੀਡੀਆ ਰਿਪੋਰਟਾਂ ਮੁਤਾਬਕ, ਅਦਿਤੀ ਪਿਛਲੇ ਦੋ ਸਾਲਾਂ ਤੋਂ...

Enjoy exclusive access to all of our content

Get an online subscription and you can unlock any article you come across.