IPL News: ਰਾਇਲ ਚੈਲੇਂਜਰਜ਼ ਬੰਗਲੌਰ ਯਾਨੀ RCB ਨੇ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਮੈਦਾਨ ‘ਤੇ ਲਗਾਤਾਰ IPL 2025 ਅਤੇ 2026 ਦਾ ਖਿਤਾਬ ਜਿੱਤਣ ਤੋਂ ਬਾਅਦ ਹੁਣ RCB ਨੇ ਵਪਾਰਕ ਦੁਨੀਆ ਵਿੱਚ ਵੀ ਇਤਿਹਾਸ ਰਚ ਦਿੱਤਾ ਹੈ। 2026 ਦੀ ਬ੍ਰਾਂਡ ਵੈਲਯੂਏਸ਼ਨ ਰਿਪੋਰਟ ਮੁਤਾਬਕ, RCB 300 ਮਿਲੀਅਨ ਡਾਲਰ ਤੋਂ ਵੱਧ ਬ੍ਰਾਂਡ ਵੈਲਯੂ ਹਾਸਲ ਕਰਨ ਵਾਲੀ IPL ਦੀ ਪਹਿਲੀ ਟੀਮ ਬਣ ਗਈ ਹੈ।
Sports News: 17 ਸਾਲਾ ਕ੍ਰਿਕਟਰ ਨੇ ਜੀਵਨ ਲੀਲਾ ਕੀਤੀ ਸਮਾਪਤ, ਟੀਮ ‘ਚ ਚੋਣ ਨਾ ਹੋਣ ਕਰਕੇ ਲਿਆ ਇਹ ਵੱਡਾ ਕਦਮ
ਰਿਪੋਰਟ ਅਨੁਸਾਰ, RCB ਦੀ ਬ੍ਰਾਂਡ ਵੈਲਯੂ ਹੁਣ 312 ਮਿਲੀਅਨ ਡਾਲਰ, ਯਾਨੀ ਕਰੀਬ 2,985 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਦੱਸ ਦੇਈਏ ਕਿ ਪਿਛਲੇ ਸਾਲ RCB ਦੀ ਬ੍ਰਾਂਡ ਵੈਲਯੂ 269 ਮਿਲੀਅਨ ਡਾਲਰ ਸੀ। ਇਸ ਸਾਲ ਇਸ ਵਿੱਚ ਕਰੀਬ 16 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ RCB ਲਗਾਤਾਰ ਦੂਜੇ ਸਾਲ ਸਭ ਤੋਂ ਵੱਧ ਬ੍ਰਾਂਡ ਵੈਲਯੂ ਵਾਲੀ IPL ਫਰੈਂਚਾਈਜ਼ੀ ਬਣੀ ਹੋਈ ਹੈ।
ਜੇ ਗੱਲ ਕਰੀਏ ਹੋਰ ਟੀਮਾਂ ਦੀ…
ਮੁੰਬਈ ਇੰਡੀਅਨਜ਼ 264 ਮਿਲੀਅਨ ਡਾਲਰ ਦੀ ਬ੍ਰਾਂਡ ਵੈਲਯੂ ਨਾਲ ਦੂਜੇ ਸਥਾਨ ‘ਤੇ ਹੈ।
ਕੋਲਕਾਤਾ ਨਾਈਟ ਰਾਈਡਰਜ਼ 245 ਮਿਲੀਅਨ ਡਾਲਰ ਨਾਲ ਤੀਜੇ ਨੰਬਰ ‘ਤੇ ਹੈ।
ਜਦਕਿ ਚੇਨਈ ਸੁਪਰ ਕਿੰਗਜ਼ 244 ਮਿਲੀਅਨ ਡਾਲਰ ਦੀ ਬ੍ਰਾਂਡ ਵੈਲਯੂ ਨਾਲ ਚੌਥੇ ਸਥਾਨ ‘ਤੇ ਹੈ।
ਰਿਪੋਰਟ ਜਾਰੀ ਕਰਨ ਵਾਲੀ ਸੰਸਥਾ Houlihan Lokey ਮੁਤਾਬਕ, IPL ਦਾ ਕੁੱਲ ਵਪਾਰਕ ਮੁੱਲ ਵੀ ਲਗਾਤਾਰ ਵਧ ਰਿਹਾ ਹੈ। ਰਿਪੋਰਟ ਅਨੁਸਾਰ, IPL ਦਾ ਐਂਟਰਪ੍ਰਾਈਜ਼ ਵੈਲਯੂ 20.6 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 11.4 ਫੀਸਦੀ ਵੱਧ ਹੈ। ਉੱਥੇ ਹੀ, IPL ਦਾ ਸਟੈਂਡਅਲੋਨ ਬ੍ਰਾਂਡ ਵੈਲਯੂ 4.3 ਬਿਲੀਅਨ ਡਾਲਰ ਹੋ ਗਿਆ ਹੈ। ਡਿਜੀਟਲ ਦਰਸ਼ਕਾਂ ਦੀ ਗੱਲ ਕਰੀਏ ਤਾਂ JioHotstar ਦੇ ਅੰਕੜਿਆਂ ਮੁਤਾਬਕ, IPL 2026 ਨੂੰ 1.06 ਬਿਲੀਅਨ ਸਕ੍ਰੀਨਾਂ ਤੱਕ ਦੇਖਿਆ ਗਿਆ। ਕੁੱਲ ਦਰਸ਼ਕਾਂ ਦੀ ਗਿਣਤੀ ਵਿੱਚ 7 ਫੀਸਦੀ ਦਾ ਵਾਧਾ ਹੋਇਆ, ਹਾਲਾਂਕਿ ਰਵਾਇਤੀ ਟੀਵੀ ਦਰਸ਼ਕਾਂ ਵਿੱਚ 18.8 ਫੀਸਦੀ ਦੀ ਕਮੀ ਦਰਜ ਕੀਤੀ ਗਈ। ਕੁੱਲ ਮਿਲਾ ਕੇ, ਮੈਦਾਨ ‘ਤੇ ਜਿੱਤ ਦੇ ਨਾਲ-ਨਾਲ ਹੁਣ ਬ੍ਰਾਂਡ ਵੈਲਯੂ ਅਤੇ ਪ੍ਰਸਿੱਧੀ ਦੇ ਮਾਮਲੇ ਵਿੱਚ ਵੀ RCB IPL ਦੀ ਨੰਬਰ-ਵਨ ਟੀਮ ਬਣ ਗਈ ਹੈ।


