HomeNationalPM Fasal Bima...

PM Fasal Bima Yojana: ਕਿਸਾਨਾਂ ਲਈ ਵੱਡੀ ਰਾਹਤ! ਫਸਲ ਬੀਮੇ ਦੀ ਆਖ਼ਰੀ ਤਾਰੀਖ ਵਧੀ, ਹੁਣ 16 ਅਗਸਤ ਤੱਕ ਕਰੋ ਅਪਲਾਈ

PM Fasal Bima Yojana: ਖਰੀਫ਼ ਫਸਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਜੇਕਰ ਤੁਸੀਂ ਅਜੇ ਤੱਕ ਆਪਣੀ ਫਸਲ ਦਾ ਬੀਮਾ ਨਹੀਂ ਕਰਵਾਇਆ, ਤਾਂ ਹੁਣ ਤੁਹਾਡੇ ਕੋਲ ਹੋਰ ਸਮਾਂ ਹੈ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਯਾਨੀ PM Fasal Bima Yojana ਤਹਿਤ ਖਰੀਫ਼ 2026 ਸੀਜ਼ਨ ਲਈ ਫਸਲ ਬੀਮਾ ਕਰਵਾਉਣ ਦੀ ਆਖ਼ਰੀ ਤਾਰੀਖ 31 ਜੁਲਾਈ ਤੋਂ ਵਧਾ ਕੇ 16 ਅਗਸਤ 2026 ਕਰ ਦਿੱਤੀ ਹੈ। ਇਸ ਫ਼ੈਸਲੇ ਨਾਲ ਉਹਨਾਂ ਕਿਸਾਨਾਂ ਨੂੰ ਰਾਹਤ ਮਿਲੇਗੀ ਜੋ ਕਿਸੇ ਕਾਰਨ ਸਮੇਂ ਸਿਰ ਅਰਜ਼ੀ ਨਹੀਂ ਦੇ ਸਕੇ ਸਨ।

ਇਹ ਯੋਜਨਾ ਕੀ ਹੈ?

ਇਸ ਯੋਜਨਾ ਦਾ ਮਕਸਦ ਕੁਦਰਤੀ ਆਫ਼ਤਾਂ ਕਾਰਨ ਫਸਲ ਨੂੰ ਹੋਏ ਨੁਕਸਾਨ ਦੀ ਸਥਿਤੀ ਵਿੱਚ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣਾ ਹੈ, ਤਾਂ ਜੋ ਉਨ੍ਹਾਂ ਦਾ ਨੁਕਸਾਨ ਘੱਟ ਹੋ ਸਕੇ। ਇਸ ਯੋਜਨਾ ਦਾ ਲਾਭ ਕਰਜ਼ਾ ਲੈਣ ਵਾਲੇ, ਬਿਨਾਂ ਕਰਜ਼ੇ ਵਾਲੇ ਅਤੇ ਬਟਾਈ ਜਾਂ ਠੇਕੇ ‘ਤੇ ਖੇਤੀ ਕਰਨ ਵਾਲੇ ਕਿਸਾਨ ਵੀ ਲੈ ਸਕਦੇ ਹਨ।

ਕਿਹੜੀਆਂ ਸਥਿਤੀਆਂ ਵਿੱਚ ਮਿਲੇਗਾ ਬੀਮੇ ਦਾ ਲਾਭ?

ਸਿਰਫ਼ ਖੜ੍ਹੀ ਫਸਲ ਹੀ ਨਹੀਂ, ਸਗੋਂ ਕਈ ਹੋਰ ਹਾਲਾਤਾਂ ਵਿੱਚ ਵੀ ਬੀਮੇ ਦਾ ਲਾਭ ਮਿਲਦਾ ਹੈ। ਜੇਕਰ ਮਾੜੇ ਮੌਸਮ ਕਾਰਨ ਬਿਜਾਈ ਨਾ ਹੋ ਸਕੇ, ਜਾਂ ਹੜ੍ਹ, ਸੋਕੇ, ਗੜੇਮਾਰੀ, ਚੱਕਰਵਾਤ, ਪਾਣੀ ਭਰਨ ਜਾਂ ਵੱਧ ਮੀਂਹ ਕਾਰਨ ਫਸਲ ਖ਼ਰਾਬ ਹੋ ਜਾਵੇ, ਤਾਂ ਵੀ ਮੁਆਵਜ਼ਾ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਕਟਾਈ ਤੋਂ ਬਾਅਦ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਲਈ ਵੀ ਇਸ ਯੋਜਨਾ ਵਿੱਚ ਸਹਾਇਤਾ ਦਾ ਪ੍ਰਬੰਧ ਹੈ।

ਫਸਲ ਬੀਮਾ ਕਿਵੇਂ ਕਰਵਾਇਆ ਜਾ ਸਕਦਾ ਹੈ?

ਕਿਸਾਨ 16 ਅਗਸਤ 2026 ਤੱਕ ਨੈਸ਼ਨਲ ਕਰਾਪ ਇੰਸ਼ੋਰੈਂਸ ਪੋਰਟਲ, ਨਜ਼ਦੀਕੀ ਬੈਂਕ, ਸਹਿਕਾਰੀ ਸਭਾ, CSC ਸੈਂਟਰ ਜਾਂ ਹੋਰ ਅਧਿਕਾਰਤ ਸੰਸਥਾਵਾਂ ਰਾਹੀਂ ਬੀਮਾ ਕਰਵਾ ਸਕਦੇ ਹਨ। ਜਿਨ੍ਹਾਂ ਕਿਸਾਨਾਂ ਨੇ ਕਰਜ਼ਾ ਨਹੀਂ ਲਿਆ, ਉਨ੍ਹਾਂ ਲਈ AgriStack ID ਹੋਣਾ ਲਾਜ਼ਮੀ ਹੈ। ਜੇਕਰ ਬੀਮੇ ਨਾਲ ਜੁੜੀ ਕਿਸੇ ਜਾਣਕਾਰੀ ਜਾਂ ਫਸਲ ਦੇ ਵੇਰਵੇ ਵਿੱਚ ਸੋਧ ਕਰਵਾਉਣੀ ਹੋਵੇ, ਤਾਂ ਇਹ ਕੰਮ 14 ਅਗਸਤ ਤੱਕ ਕੀਤਾ ਜਾ ਸਕਦਾ ਹੈ। ਅਤੇ ਜੇ ਕੋਈ ਕਿਸਾਨ ਇਸ ਯੋਜਨਾ ਤੋਂ ਬਾਹਰ ਰਹਿਣਾ ਚਾਹੁੰਦਾ ਹੈ, ਤਾਂ ਉਹ 9 ਅਗਸਤ ਤੱਕ ਘੋਸ਼ਣਾ-ਪੱਤਰ ਦੇ ਕੇ ਆਪਣਾ ਨਾਮ ਵਾਪਸ ਲੈ ਸਕਦਾ ਹੈ।

ਕਿੰਨਾ ਪ੍ਰੀਮੀਅਮ ਦੇਣਾ ਪਵੇਗਾ?

ਇਸ ਯੋਜਨਾ ਵਿੱਚ ਕਿਸਾਨਾਂ ਨੂੰ ਬਹੁਤ ਘੱਟ ਪ੍ਰੀਮੀਅਮ ਦੇਣਾ ਪੈਂਦਾ ਹੈ।

  • ਖਰੀਫ਼ ਫਸਲਾਂ ਲਈ ਸਿਰਫ਼ 2 ਫੀਸਦੀ
  • ਰਬੀ ਫਸਲਾਂ ਲਈ 1.5 ਫੀਸਦੀ
  • ਵਪਾਰਕ ਅਤੇ ਬਾਗਬਾਨੀ ਫਸਲਾਂ ਲਈ 5 ਫੀਸਦੀ ਪ੍ਰੀਮੀਅਮ

ਬਾਕੀ ਦੀ ਰਕਮ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਭਰਦੀਆਂ ਹਨ। ਮਿਸਾਲ ਵਜੋਂ, ਜੇ ਕਿਸੇ ਖਰੀਫ਼ ਫਸਲ ਦਾ ਕੁੱਲ ਪ੍ਰੀਮੀਅਮ 10 ਹਜ਼ਾਰ ਰੁਪਏ ਬਣਦਾ ਹੈ, ਤਾਂ ਕਿਸਾਨ ਨੂੰ ਸਿਰਫ਼ 200 ਰੁਪਏ ਹੀ ਦੇਣੇ ਪੈਣਗੇ। ਬਾਕੀ 9,800 ਰੁਪਏ ਸਰਕਾਰਾਂ ਵੱਲੋਂ ਭਰੇ ਜਾਣਗੇ।

ਘਰ ਬੈਠੇ ਕਲੇਮ ਦਾ ਸਟੇਟਸ ਕਿਵੇਂ ਚੈੱਕ ਕਰੀਏ?

ਜੇ ਤੁਸੀਂ ਫਸਲ ਦਾ ਬੀਮਾ ਕਰਵਾਇਆ ਹੈ, ਤਾਂ ਕਲੇਮ ਦੀ ਜਾਣਕਾਰੀ ਘਰ ਬੈਠੇ ਵੀ ਦੇਖ ਸਕਦੇ ਹੋ। ਇਸ ਲਈ PM Fasal Bima Yojana ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ। ਉੱਥੇ Farmers Corner ਵਿੱਚ ਜਾ ਕੇ ਆਪਣੇ ਰਜਿਸਟਰਡ ਮੋਬਾਈਲ ਨੰਬਰ ਅਤੇ OTP ਨਾਲ ਲੌਗਇਨ ਕਰੋ।ਫਿਰ Claim Status ਜਾਂ Application Status ਦਾ ਵਿਕਲਪ ਚੁਣੋ ਅਤੇ ਆਪਣਾ ਸਾਲ ਅਤੇ ਸੀਜ਼ਨ ਸਿਲੈਕਟ ਕਰੋ। ਤੁਹਾਡੇ ਕਲੇਮ ਨਾਲ ਸਬੰਧਤ ਪੂਰੀ ਜਾਣਕਾਰੀ ਸਕ੍ਰੀਨ ‘ਤੇ ਦਿਖਾਈ ਦੇ ਜਾਵੇਗੀ।

ਜੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਵੇ, ਤਾਂ ਹੈਲਪਲਾਈਨ ਨੰਬਰ 14447 ‘ਤੇ ਸੰਪਰਕ ਕਰਕੇ ਵੀ ਸਹਾਇਤਾ ਲਈ ਜਾ ਸਕਦੀ ਹੈ। ਜੇ ਤੁਸੀਂ ਅਜੇ ਤੱਕ ਆਪਣੀ ਫਸਲ ਦਾ ਬੀਮਾ ਨਹੀਂ ਕਰਵਾਇਆ, ਤਾਂ 16 ਅਗਸਤ ਤੋਂ ਪਹਿਲਾਂ ਅਰਜ਼ੀ ਜ਼ਰੂਰ ਦਿਓ, ਤਾਂ ਜੋ ਕੁਦਰਤੀ ਆਫ਼ਤ ਦੀ ਸਥਿਤੀ ਵਿੱਚ ਤੁਹਾਡੀ ਫਸਲ ਅਤੇ ਤੁਹਾਡੀ ਆਮਦਨ ਸੁਰੱਖਿਅਤ ਰਹੇ।

Get notified whenever we post something new!

spot_img

Create a website from scratch

Just drag and drop elements in a page to get started with Newspaper Theme.

Continue reading

Web series : ਵੈੱਬ ਸੀਰੀਜ਼ ‘ਆਪ੍ਰੇਸ਼ਨ ਸਫੇਦ ਸਾਗਰ’ ਦਾ ਗਾਣਾ ‘ਦਿਲਵਾਲੇ ਦਿਲਸਾਜ਼ ਪਰਿੰਦੇ’ ਰਿਲੀਜ਼

Web series : ਫਿਲਮ ‘ਆਪ੍ਰੇਸ਼ਨ ਸਫੇਦ ਸਾਗਰ’ ਦੇ ਲਾਂਚ ਤੋਂ ਪਹਿਲਾਂ ਨੈੱਟਫਲਿਕਸ ਨੇ ਟੀ-ਸੀਰੀਜ਼ ਵੱਲੋਂ ਪੇਸ਼ ‘ਦਿਲਵਾਲੇ ਦਿਲਸਾਜ਼ ਪਰਿੰਦੇ’ ਰਿਲੀਜ਼ ਕੀਤਾ ਹੈ, ਜੋ ਸੀਰੀਜ਼ ਦੇ ਕੇਂਦਰ ਵਿਚ ਮੌਜੂਦ ਭਾਰਤੀ ਹਵਾਈ ਫੌਜ ਦੇ ਨੌਜਵਾਨ ਪਾਇਲਟਾਂ ਦੀ ਹਿੰਮਤ ਤੇ ਜਜ਼ਬੇ ਨੂੰ...

IPL News: RCB ਨੇ ਰਚਿਆ ਨਵਾਂ ਇਤਿਹਾਸ! 300 ਮਿਲੀਅਨ ਡਾਲਰ ਤੋਂ ਵੱਧ ਬ੍ਰਾਂਡ ਵੈਲਯੂ ਵਾਲੀ ਪਹਿਲੀ IPL ਟੀਮ ਬਣੀ

IPL News: ਰਾਇਲ ਚੈਲੇਂਜਰਜ਼ ਬੰਗਲੌਰ ਯਾਨੀ RCB ਨੇ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਮੈਦਾਨ 'ਤੇ ਲਗਾਤਾਰ IPL 2025 ਅਤੇ 2026 ਦਾ ਖਿਤਾਬ ਜਿੱਤਣ ਤੋਂ ਬਾਅਦ ਹੁਣ RCB ਨੇ ਵਪਾਰਕ ਦੁਨੀਆ ਵਿੱਚ ਵੀ ਇਤਿਹਾਸ ਰਚ ਦਿੱਤਾ...

Sports News: 17 ਸਾਲਾ ਕ੍ਰਿਕਟਰ ਨੇ ਜੀਵਨ ਲੀਲਾ ਕੀਤੀ ਸਮਾਪਤ, ਟੀਮ ‘ਚ ਚੋਣ ਨਾ ਹੋਣ ਕਰਕੇ ਲਿਆ ਇਹ ਵੱਡਾ ਕਦਮ

Sports News: ਮਹਾਰਾਸ਼ਟਰ ਦੇ ਨਾਗਪੁਰ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 17 ਸਾਲਾ ਨੌਜਵਾਨ ਕ੍ਰਿਕਟਰ ਅਦਿਤੀ ਮੋਰੇਸ਼ਵਰ ਚੌਕਾਂਡੇ ਦੀ ਮੌਤ ਹੋ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਮੀਡੀਆ ਰਿਪੋਰਟਾਂ ਮੁਤਾਬਕ, ਅਦਿਤੀ ਪਿਛਲੇ ਦੋ ਸਾਲਾਂ ਤੋਂ...

Enjoy exclusive access to all of our content

Get an online subscription and you can unlock any article you come across.