HomePunjabMawan Dhiyan Satkar...

Mawan Dhiyan Satkar Yojana Registration: ਪੰਜਾਬ ਦੀਆਂ ਇਨ੍ਹਾਂ ਲੱਖਾਂ ਔਰਤਾਂ ਦੇ ਖਾਤਿਆਂ ਵਿੱਚ ਨਹੀਂ ਆਉਣਗੇ 3,000 ਅਤੇ 4,500 ਰੁਪਏ

Mawan Dhiyan Satkar Yojana Registration: ਪੰਜਾਬ ਦੀਆਂ ਲੱਖਾਂ ਔਰਤਾਂ ਲਈ ਅੱਜ ਵੱਡੀ ਖ਼ੁਸ਼ਖ਼ਬਰੀ ਹੈ। 1 ਅਗਸਤ ਤੋਂ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਰਜਿਸਟਰਡ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਰਕਮ ਭੇਜਣੀ ਸ਼ੁਰੂ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਪਠਾਨਕੋਟ ਤੋਂ ਇਸ ਯੋਜਨਾ ਦੀ ਦੂਜੀ ਕਿਸ਼ਤ ਜਾਰੀ ਕਰਨਗੇ। ਸਰਕਾਰ ਮੁਤਾਬਕ, ਜਿਨ੍ਹਾਂ ਔਰਤਾਂ ਦੀ ਰਜਿਸਟ੍ਰੇਸ਼ਨ ਦੇਰ ਨਾਲ ਹੋਈ ਸੀ ਅਤੇ ਉਹਨਾਂ ਨੂੰ ਪਿਛਲੀ ਕਿਸ਼ਤ ਨਹੀਂ ਮਿਲੀ, ਉਨ੍ਹਾਂ ਦੇ ਖਾਤਿਆਂ ਵਿੱਚ ਇਸ ਵਾਰ ਤਿੰਨ ਮਹੀਨਿਆਂ ਦੀ ਰਕਮ ਇੱਕੋ ਵਾਰ ਭੇਜੀ ਜਾਵੇਗੀ। ਜਨਰਲ ਵਰਗ ਦੀਆਂ ਔਰਤਾਂ ਨੂੰ 3,000 ਰੁਪਏ, ਜਦਕਿ ਐੱਸਸੀ ਵਰਗ ਦੀਆਂ ਔਰਤਾਂ ਨੂੰ 4,500 ਰੁਪਏ ਮਿਲਣਗੇ। ਸਰਕਾਰ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ 32 ਲੱਖ ਤੋਂ ਵੱਧ ਔਰਤਾਂ ਦੇ ਖਾਤਿਆਂ ਵਿੱਚ ਰਕਮ ਭੇਜੀ ਜਾ ਚੁੱਕੀ ਹੈ। ਹੁਣ ਇਸ ਪੜਾਅ ਵਿੱਚ ਕਰੀਬ 40 ਲੱਖ ਹੋਰ ਔਰਤਾਂ ਨੂੰ ਇਸ ਦਾ ਲਾਭ ਮਿਲੇਗਾ। ਸਰਕਾਰ ਦਾ ਦਾਅਵਾ ਹੈ ਕਿ ਇਸ ਦੇ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਗਭਗ 72 ਲੱਖ ਔਰਤਾਂ ਨੂੰ ਇਸ ਯੋਜਨਾ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ।

Punjab Vidhan Sabha Election: ਪੰਜਾਬ ਕਾਂਗਰਸ ਵੱਲੋਂ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਦੀ ਸ਼ੁਰੂਆਤ

ਕਿਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ?

ਸਰਕਾਰੀ ਮੁਲਾਜ਼ਮ, ਰਿਟਾਇਰਡ ਸਰਕਾਰੀ ਕਰਮਚਾਰੀ, ਆਮਦਨ ਕਰ ਦਾਤਾ, ਮੌਜੂਦਾ ਜਾਂ ਸਾਬਕਾ ਵਿਧਾਇਕ ਅਤੇ ਸੰਸਦ ਮੈਂਬਰ ਇਸ ਸਕੀਮ ਲਈ ਯੋਗ ਨਹੀਂ ਹਨ। ਹਾਲਾਂਕਿ, ਸਰਕਾਰ ਦਾ ਕਹਿਣਾ ਹੈ ਕਿ ਜੋ ਔਰਤਾਂ ਪਹਿਲਾਂ ਤੋਂ ਸਮਾਜਿਕ ਸੁਰੱਖਿਆ ਪੈਨਸ਼ਨ ਲੈ ਰਹੀਆਂ ਹਨ, ਉਹ ਵੀ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਹਨ। ਇਸ ਤੋਂ ਇਲਾਵਾ, ਇੱਕੋ ਪਰਿਵਾਰ ਦੀਆਂ ਇੱਕ ਤੋਂ ਵੱਧ ਔਰਤਾਂ ਵੀ ਇਸ ਸਕੀਮ ਲਈ ਅਰਜ਼ੀ ਦੇ ਸਕਦੀਆਂ ਹਨ, ਜੇ ਉਹ ਯੋਗਤਾ ਪੂਰੀ ਕਰਦੀਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ, ਪੰਜਾਬ ਵਿੱਚ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਲਗਾਤਾਰ ਵੱਧ ਰਹੀ ਹੈ। ਪਟਿਆਲਾ ਜ਼ਿਲ੍ਹਾ ਸਭ ਤੋਂ ਅੱਗੇ ਹੈ, ਜਿੱਥੇ 5 ਲੱਖ 50 ਹਜ਼ਾਰ ਤੋਂ ਵੱਧ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਦਕਿ ਅੰਮ੍ਰਿਤਸਰ ਦੂਜੇ ਨੰਬਰ ‘ਤੇ ਹੈ। ਜੁਲਾਈ ਮਹੀਨੇ ਵਿੱਚ 37 ਲੱਖ ਤੋਂ ਵੱਧ, ਜਦਕਿ ਜੂਨ ਮਹੀਨੇ ਵਿੱਚ ਕਰੀਬ 33 ਲੱਖ ਔਰਤਾਂ ਨੇ ਇਸ ਯੋਜਨਾ ਲਈ ਅਰਜ਼ੀਆਂ ਦਿੱਤੀਆਂ।

PM Fasal Bima Yojana: ਕਿਸਾਨਾਂ ਲਈ ਵੱਡੀ ਰਾਹਤ! ਫਸਲ ਬੀਮੇ ਦੀ ਆਖ਼ਰੀ ਤਾਰੀਖ ਵਧੀ, ਹੁਣ 16 ਅਗਸਤ ਤੱਕ ਕਰੋ ਅਪਲਾਈ

ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫ਼ਵਾਹਾਂ ਨੂੰ ਲੈ ਕੇ ਵੀ ਸਰਕਾਰ ਨੇ ਸਪੱਸ਼ਟੀਕਰਨ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਯੋਜਨਾ ‘ਤੇ ਕੋਈ ਰੋਕ ਨਹੀਂ ਲਗਾਈ ਗਈ। ਉਨ੍ਹਾਂ ਦੇ ਮੁਤਾਬਕ, ਯੋਜਨਾ ਪਹਿਲਾਂ ਵਾਂਗ ਹੀ ਜਾਰੀ ਹੈ ਅਤੇ ਲੋਕਾਂ ਨੂੰ ਝੂਠੀਆਂ ਖ਼ਬਰਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਜੇ ਤੁਹਾਡੀ ਰਜਿਸਟ੍ਰੇਸ਼ਨ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਤੁਸੀਂ ਯੋਗ ਹੋ, ਤਾਂ ਅੱਜ ਆਪਣੇ ਬੈਂਕ ਖਾਤੇ ਅਤੇ ਮੋਬਾਈਲ ‘ਤੇ ਆਉਣ ਵਾਲੇ SMS ਜ਼ਰੂਰ ਚੈੱਕ ਕਰੋ।

Get notified whenever we post something new!

spot_img

Create a website from scratch

Just drag and drop elements in a page to get started with Newspaper Theme.

Continue reading

Web series : ਵੈੱਬ ਸੀਰੀਜ਼ ‘ਆਪ੍ਰੇਸ਼ਨ ਸਫੇਦ ਸਾਗਰ’ ਦਾ ਗਾਣਾ ‘ਦਿਲਵਾਲੇ ਦਿਲਸਾਜ਼ ਪਰਿੰਦੇ’ ਰਿਲੀਜ਼

Web series : ਫਿਲਮ ‘ਆਪ੍ਰੇਸ਼ਨ ਸਫੇਦ ਸਾਗਰ’ ਦੇ ਲਾਂਚ ਤੋਂ ਪਹਿਲਾਂ ਨੈੱਟਫਲਿਕਸ ਨੇ ਟੀ-ਸੀਰੀਜ਼ ਵੱਲੋਂ ਪੇਸ਼ ‘ਦਿਲਵਾਲੇ ਦਿਲਸਾਜ਼ ਪਰਿੰਦੇ’ ਰਿਲੀਜ਼ ਕੀਤਾ ਹੈ, ਜੋ ਸੀਰੀਜ਼ ਦੇ ਕੇਂਦਰ ਵਿਚ ਮੌਜੂਦ ਭਾਰਤੀ ਹਵਾਈ ਫੌਜ ਦੇ ਨੌਜਵਾਨ ਪਾਇਲਟਾਂ ਦੀ ਹਿੰਮਤ ਤੇ ਜਜ਼ਬੇ ਨੂੰ...

IPL News: RCB ਨੇ ਰਚਿਆ ਨਵਾਂ ਇਤਿਹਾਸ! 300 ਮਿਲੀਅਨ ਡਾਲਰ ਤੋਂ ਵੱਧ ਬ੍ਰਾਂਡ ਵੈਲਯੂ ਵਾਲੀ ਪਹਿਲੀ IPL ਟੀਮ ਬਣੀ

IPL News: ਰਾਇਲ ਚੈਲੇਂਜਰਜ਼ ਬੰਗਲੌਰ ਯਾਨੀ RCB ਨੇ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਮੈਦਾਨ 'ਤੇ ਲਗਾਤਾਰ IPL 2025 ਅਤੇ 2026 ਦਾ ਖਿਤਾਬ ਜਿੱਤਣ ਤੋਂ ਬਾਅਦ ਹੁਣ RCB ਨੇ ਵਪਾਰਕ ਦੁਨੀਆ ਵਿੱਚ ਵੀ ਇਤਿਹਾਸ ਰਚ ਦਿੱਤਾ...

Sports News: 17 ਸਾਲਾ ਕ੍ਰਿਕਟਰ ਨੇ ਜੀਵਨ ਲੀਲਾ ਕੀਤੀ ਸਮਾਪਤ, ਟੀਮ ‘ਚ ਚੋਣ ਨਾ ਹੋਣ ਕਰਕੇ ਲਿਆ ਇਹ ਵੱਡਾ ਕਦਮ

Sports News: ਮਹਾਰਾਸ਼ਟਰ ਦੇ ਨਾਗਪੁਰ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 17 ਸਾਲਾ ਨੌਜਵਾਨ ਕ੍ਰਿਕਟਰ ਅਦਿਤੀ ਮੋਰੇਸ਼ਵਰ ਚੌਕਾਂਡੇ ਦੀ ਮੌਤ ਹੋ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਮੀਡੀਆ ਰਿਪੋਰਟਾਂ ਮੁਤਾਬਕ, ਅਦਿਤੀ ਪਿਛਲੇ ਦੋ ਸਾਲਾਂ ਤੋਂ...

Enjoy exclusive access to all of our content

Get an online subscription and you can unlock any article you come across.