Web series : ਫਿਲਮ ‘ਆਪ੍ਰੇਸ਼ਨ ਸਫੇਦ ਸਾਗਰ’ ਦੇ ਲਾਂਚ ਤੋਂ ਪਹਿਲਾਂ ਨੈੱਟਫਲਿਕਸ ਨੇ ਟੀ-ਸੀਰੀਜ਼ ਵੱਲੋਂ ਪੇਸ਼ ‘ਦਿਲਵਾਲੇ ਦਿਲਸਾਜ਼ ਪਰਿੰਦੇ’ ਰਿਲੀਜ਼ ਕੀਤਾ ਹੈ, ਜੋ ਸੀਰੀਜ਼ ਦੇ ਕੇਂਦਰ ਵਿਚ ਮੌਜੂਦ ਭਾਰਤੀ ਹਵਾਈ ਫੌਜ ਦੇ ਨੌਜਵਾਨ ਪਾਇਲਟਾਂ ਦੀ ਹਿੰਮਤ ਤੇ ਜਜ਼ਬੇ ਨੂੰ ਸਮਰਪਿਤ ਇਕ ਭਾਵਪੂਰਨ ਮਿਊਜ਼ੀਕਲ ਟ੍ਰਿਬਿਊਟ ਹੈ।
ਕਾਰਗਿਲ ਦੀ ਜੰਗ ਦੇ ਸਭ ਤੋਂ ਹਿੰਮਤ ਭਰੇ ਅਤੇ ਅਣਕਹੇ ਅਧਿਆਏ ਦੇ ਪਿਛੋਕੜ ’ਤੇ ਆਧਾਰਿਤ ਇਹ ਗਾਣਾ ਵਰਦੀ ਦੇ ਪਿੱਛੇ ਲੁਕੀਆਂ ਮਨੁੱਖੀ ਭਾਵਨਾਵਾਂ, ਸੁਪਨਿਆਂ, ਰਿਸ਼ਤਿਆਂ ਅਤੇ ਉਸ ਬੇਖੌਫ ਜਜ਼ਬੇ ਨੂੰ ਸਾਹਮਣੇ ਲਿਆਉਂਦਾ ਹੈ, ਜਿਸ ਨੇ ਉਨ੍ਹਾਂ ਜਾਂਬਾਜ਼ਾਂ ਨੂੰ ਉਸ ਵੇਲੇ ਆਸਮਾਨ ਵੱਲ ਉਡਾਣ ਭਰਨ ਲਈ ਪ੍ਰੇਰਿਤ ਕੀਤਾ, ਜਦੋਂ ਦੇਸ਼ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਸੀ।
Canada News: Canada ‘ਚ ਪੰਜਾਬੀ Students ‘ਤੇ ਵੱਡਾ ਸੰਕਟ! 500 Students ‘ਤੇ ਦੇਸ਼ ਨਿਕਾਲੇ ਦਾ ਖ਼ਤਰਾ
ਅੰਮਿਤ ਤ੍ਰਿਵੇਦੀ ਵੱਲੋਂ ਕੰਪੋਜ਼ ਤੇ ਅਰੇਂਜ ਕੀਤੇ ਗਏ ਇਸ ਗਾਣੇ ਨੂੰ ਸੁਖਵਿੰਦਰ ਸਿੰਘ ਨੇ ਦਮਦਾਰ ਆਵਾਜ਼ ਦਿੱਤੀ ਹੈ, ਜਦੋਂਕਿ ਗਾਣੇ ਤੇ ਰੈਪ ਸੌਂਗ ਸਾਗਰ ਨੇ ਲਿਖੇ ਤੇ ਪ੍ਰਫਾਰਮ ਕੀਤੇ ਹਨ। ‘ਦਿਲਵਾਲੇ ਦਿਲਸਾਜ਼ ਪਰਿੰਦੇ’ ਵਿਚ ਬੁਲੰਦ ਧੁਨਾਂ ਅਤੇ ਪ੍ਰਭਾਵਸ਼ਾਲੀ ਕਹਾਣੀ ਦਾ ਖੂਬਸੂਰਤ ਸੰਗਮ ਦੇਖਣ ਨੂੰ ਮਿਲਦਾ ਹੈ।


